Kinj Bhul Sakdi Aan…
ਓਹ ਤੇਰਾ ਮੈਨੂੰ ‘…’ ਕਹਿ ਕੇ ਬਲੋਣਾ,
ਕਿੰਝ ਭੁੱਲ ਸਕਦੀ ਆਂ ਮੈਂ…
ਓਹ ਤੇਰਾ ਮੈਨੂੰ ‘…’ ਕਹਿ ਕੇ ਸਤੋਣਾ,
ਕਿੰਝ ਭੁੱਲ ਸਕਦੀ ਆਂ ਮੈਂ…
ਮੇਰੇ ਰੁੱਸ ਜਾਣ ਤੇ ਤੇਰਾ ਮੈਨੂੰ ਮਨੋਣਾ,
ਕਿੰਝ ਭੁੱਲ ਸਕਦੀ ਆਂ ਮੈਂ…
ਓਹ ਤੇਰੇ ਖਿਆਲਾਂ ‘ਚ ਖੋ ਕੇ ਹਰ ਪਲ ਬਿਤੋਣਾ,
ਕਿੰਝ ਭੁੱਲ ਸਕਦੀ ਆਂ ਮੈਂ…
ਕੁਝ ਦੁਨੀਆ ਲਈ ਤੇ ਕੁਝ ਤੇਰੀ ਖਾਤਰ ਤੈਥੋਂ ਵੱਖ ਹੋਣਾ,
ਕਿੰਝ ਭੁੱਲ ਸਕਦੀ ਆਂ ਮੈਂ…
ਤੈਥੋਂ ਦੂਰ ਹੋ ਕੇ ਇਕੱਲੇ ਬੈਠ ਲੁਕ ਲੁਕ ਰੋਣਾ,
ਕਿਝ ਭੁੱਲ ਸਕਦੀ ਆਂ ਮੈਂ…
ਤਿਨਕਾ ਤਿਨਕਾ ਹੁੰਦੀ ‘ਜਿੰਦ’ ਦਾ ਜਿਊਂਦੇ ਜੀ ਮੋਣਾ,
ਕਿੰਝ ਭੁੱਲ ਸਕਦੀ ਆਂ ਮੈਂ…
ਤੇਰਾ ਮੇਰੇ ਸਿਰ ‘ਬੇਵਫਾਈ’ ਦਾ ਇਲਜ਼ਾਮ ਲੋਣਾ,
ਕਿੰਝ ਭੁੱਲ ਸਕਦੀ ਆਂ ਮੈਂ…
ਤੇਰੇ ਕੀਤੇ ਇਜ਼ਹਾਰ ਤੇ ਤੈਥੋਂ ਖਫਾ ਹੋਣਾ,
ਕਿੰਝ ਭੁੱਲ ਸਕਦੀ ਅੰਨ ਮੈਂ…
ਉਸ ‘ਚੰਦਰੇ’ ‘ਇਜ਼ਹਾਰ’ ਦਾ ਹੀ ਤੇਰਾ ਮੈਨੂੰ ਆਖਰੀ ਸਲਾਮ ਹੋਣਾ…!!!
-ਨਿਵੇਦਿਤਾ ਸ਼ਰਮਾ***
.•♥´¨`♥•.¸¸.•♥´¨`♥•.¸¸.•♥´¨`♥•.¸¸
Kinjh bhull sakdi aan main…
oh tera mainun ‘…’ keh ke balona,
Kinjh bhull sakdi aan main…
oh tera mainun ‘…’ keh k satona,
Kinjh bull sakdi aan main…
mere russ jaan te tera mainun manona,
Kinjh bhull sakdi aan main…
oh tere khyaalaan ‘ch kho ke har pal bitona,
Kinjh bhull sakdi aan main…
kuj duniyaa lai te kujh teri khtir taithon wakh hona,
Kinjh bhull sakdi aan main…
taithon door ho ke ikalle baith luk luk rona,
Kinjh bhull sakdi aan main…
tinka tinka hundi ‘jind’ da jeonde g mona,
Kinjh bhull sakdi aan main…
tera mere sir ‘bewafaa’ da ‘ilzaam’ lona,
Kinjh bhull sakdi aan main…
tere kite izhaar te taithon khfaa hona,
Kinjh bhull sakdi aan main…
us ‘chandre’ izhaar’ da hi tera mainun aakhri salaam hona…!!!
-Nivedita Sharma***
Muaaf Karin…
ਮੁਆਫ ਕਰੀਂ,
ਤੂੰ ਮੇਰਾ ਨਹੀਂ ਇਹ ਜਾਣਦਿਆਂ ਆਪਣਾ ਆਪਾ ਤੇਰੇ ਤੋਂ ਵਾਰ ਦਿੱਤਾ…
ਮੁਆਫ ਕਰੀਂ,
ਤੇਰੀ ਇਜਾਜ਼ਤ ਦੇ ਬਗੈਰ ਤੇਰੇ ਦਿਲ ਵਿਚ ਵਸ ਗਏ…
ਓਨੂੰ ਆਪਣਾ ਘਰ ਬਣਾਇਆ…
ਮੁਆਫ ਕਰੀਂ,
‘ਜਿੰਦ’ ਕਮਲੀ ਹੋਈ ਕਹਿੰਦੀ ਫਿਰਦੀ…
“ਖੁਦਾ* ਦੇ ਨਾਲ ਮੇਰਾ ਰਿਸ਼ਤਾ ਰੂਹਾਨੀ ਮੁਹੱਬਤ ਦਾ…”
ਮੁਆਫ ਕਰੀਂ ਜੇ ਹੋ ਸਕਿਆ…
ਜੋ ਮੈਂ *ਤੈਨੂੰ ਖੁਦਾ ਬਣਾਇਆ …!!!
ਮੁਆਫ ਕਰੀਂ…!!!
ਮੁਆਫ ਕਰੀਂ…!!!
-ਨਿਵੇਦਿਤਾ ਸ਼ਰਮਾ***
.•♥´¨`♥•.¸¸.•♥´¨`♥•.¸¸.•♥´¨`♥•.¸¸
Tainu pyaar kita…
Muaaf karin,
Tu mera nahin eh jaandeaan apna apa tere ton war dita…
Muaaf karin,
Teri ijaazat de bagaer tere dil wich was gaye…
ohnun apna ghr banaaeaa…
Muaaf karin,
‘JIND’ kamli hoi kenhdi firdi…
“KHUDA* de naal mera rishta ruhaani muhabbat da…”
Muaaf karin j ho sakeaa…
Jo main *Tainu khuda banaaeaa…!!!
Muaaf karin…!!!
Muaaf karin…!!!
-Nivedita Sharma***
Change Tainun Lagde…
ਸਾਡੇ ਬਣਦੇ ਮਜ਼ਾਕ…
ਉੱਡਦੇ ਵਿਚ ਬਾਜ਼ਾਰ…ਚੰਗੇ ਤੈਨੂੰ ਲਗਦੇ,
ਸਾਡੇ ਸੁਪਨੇ ਹੁੰਦੇ ਖਾਕ…
ਹੁੰਦੇ ਦਿਲ ਚੋਂ ਖੰਜਰ ਪਾਰ…ਚੰਗੇ ਤੈਨੂੰ ਲਗਦੇ,
ਪੱਕੀ ਦਰਦਾਂ ਦੀ ‘ਜਿੰਦ’ ਬਣ ਬੈਠੀ ਗਾਹਕ…
ਨਿੱਤ ਹੁੰਦੇ ਸਾਡੇ ਉੱਤੇ ਵਾਰ…ਚੰਗੇ ਤੈਨੂੰ ਲਗਦੇ,
ਜਿਨ੍ਹਾਂ ਦੀਆਂ ਅੱਖਾਂ ਚ ਫਰੇਬ…
ਜਿਨ੍ਹਾਂ ਦਾ ਇਸ਼ਕ ਨਾ-ਪਾਕ…ਓਹੋ ਯਾਰ ਚੰਗੇ ਤੈਨੂੰ ਲਗਦੇ…!!!
-ਨਿਵੇਦਿਤਾ ਸ਼ਰਮਾ***
.•♥´¨`♥•.¸¸.•♥´¨`♥•.¸¸.•♥´¨`♥•.¸¸
Saade bande mazaak…
ud-de wich bazaar…change tainu lagde,
Saade supne hunde khaak…
hunde sine chon khanjr paar…change tainu lagde,
Pakke drdaan di ‘Jind’ ban baithi gaahk…
nit hunde saade utte war…change tainu lgde,
Jinhaan diaan akhaan ch fareb…
jihnaan da ishk na-pak…oho yaar change tainu lagde…!!!
-Nivedita Sharma***
Aakhri Paigaam…
ਚੱਲੇ ਅੱਜ ਚੱਲੇ ਅਸੀਂ ਇਸ ਜਹਾਨ ਤੋਂ…
ਵਿਰਹੋੰ ਦੇ ਮਾਰੇ…ਜ਼ਿੰਦਗੀ ਦੇ ਇਸ ਮੋੜ ਅੰਜਾਨ ਤੋਂ,
ਮੁਆਫ ਕਰੀਂ ਖੁਦਾ ਮੈਨੂੰ…
ਬਖਸ਼ ਦੇਵੀਂ ਦੋਸਤਾਂ ਦੇ ‘ਬੇਵਫਾਈ’ ਦੇ ਇਲਜ਼ਾਮ ਤੋਂ,
ਨਾ ਕਰ ਦੇਵੀਂ ਜੁਦਾ ਮੈਨੂੰ ‘ਇੱਕ’ ਖੂਬਸੂਰਤ ‘ਮੰਜ਼ਰ-ਏ-ਸ਼ਾਮ’ ਤੋਂ,
ਛੁਡਾ ਤਾਂ ਦਿੱਤਾ ਸਾਥ ਮੇਰਾ ਕਲਮ ਬੇਈਮਾਨ ਤੋਂ…
ਬਣ ਬੈਠੀ ਹੋਰਾਂ ਦੀ ਜੋ ਅੱਜ ਟੁੱਟ ‘ਜਿੰਦ’ ਬੇਜਾਨ ਤੋਂ,
ਕੁੱਝ ਤੇ ਦੇਵੀਂ ਸਿਖਾ ਦੁਨਿਆ ਨੂੰ ਮੇਰੇ ਅੰਜਾਮ ਤੋਂ…
ਕਰ ਦੇਵੀਂ ਖਬਰਦਾਰ ਕੇ ਮਿਲਦੀ ਹੈ ਮੌਤ…
ਇਸ਼ਕ ਦੇ ਪਿਆਲੇ ਤੇ ਮੁਹੱਬਤ ਦੇ ਜਾਮ ਤੋਂ…!!!
-ਨਿਵੇਦਿਤਾ ਸ਼ਰਮਾ***
.•♥´¨`♥•.¸¸.•♥´¨`♥•.¸¸.•♥´¨`♥•.¸¸
Challe ajj challe asin is jahaan ton…
virhon de maare…zindagi de is mod anjaan ton,
Muaaf karin khudaa mainu…
bakhsh dewin dostaan de ‘bewafaai’ de ilzaam ton,
Na kr dewin judaa mainu ‘ikk’ khubsurat ‘manzer-e-shaam’ ton,
chhuda taan ditta saath mera kalam beimaan ton…
ban baithi horaan di jo ajj tut ‘Jind’ bejaan ton,
Kuj te dewin sikha duniaa nu mere anjaam ton…
kr dewin khabardaar ke mildi hai maut…
ishk de peaale te muhabbat de jaam ton…!!!
-Nivedita Sharma***
Mukhaulaan…
ਅੱਖਾਂ ਵਿਚ ਸੰਬਾਲੇ ਦਰਿਆਂਵਾਂ ਨਾਲ ਤੁਫਾਨ ਮੁਖੌਲਾਂ ਕਰਦੇ ਨੇ,
ਜੋ ਹੋ ਨਾ ਸਕੇ ਇਸ ਦਿਲ ਦੇ ਚਾਅ ਪੂਰੇ…
ਅੱਜ ਓਹਨਾਂ ਚਾਵਾਂ ਨੂੰ ਟੁੱਟੇ ਖਾਬ ਮੁਖੌਲਾਂ ਕਰਦੇ ਨੇ,
ਖੜੇ ਰਹਿੰਦੇ ਸੀ ਕਿਸੇ ਦੀ ਉਡੀਕ ਵਿਚ ਜਿਸ ਮੋੜ ਤੇ…
ਉਸ ਮੋੜ ਨੂੰ ਰਾਹ ਮੁਖੌਲਾਂ ਕਰਦੇ ਨੇ,
ਮੁੱਦਤਾਂ ਬੀਤ ਗਈਆਂ ਜਿਸ ‘ਜਿੰਦ’ ਦੀ ਇਬਾਦਤ ਵਿਚ…
ਅੱਜ ਓਸ ਨਿਮਾਣੀ ਨੂੰ ਸਾਂਹ ਮੁਖੌਲਾਂ ਕਰਦੇ ਨੇ,
ਜੋ ਵੈਣ ਪੋਉਂਦੇ ਰੂਹ ਦੇ ਵਿਛੋੜੇ ਲਈ….
ਓਹਨਾਂ ਹੋੰਕਿਆਂ ਨੂੰ ਅਨਭੋਲ ਹਾਸੇ ਮੁਖੌਲਾਂ ਕਰਦੇ ਨੇ,
ਜਿਹਨਾਂ ਲਈ ਅਸੀਂ ਮੁੜ ਆਏ ਅਧ ਵਾਟਿਓਂ…
ਅੱਜ ਸਾਨੂੰ ਹਾਰੇ ਵੇਖ ਓਹ ਯਾਰ ਮੁਖੌਲਾਂ ਕਰਦੇ ਨੇ…!!!
-ਨਿਵੇਦਿਤਾ ਸ਼ਰਮਾ***
.•♥´¨`♥•.¸¸.•♥´¨`♥•.¸¸.•♥´¨`♥•.¸¸
Akhaan wich sambaale dareaawaan naal tufaan makhaulaan krde ne,
jo ho na sake is dil de chaa poore…
ajj ohnaan chaawaan nu tutte khaab makhaulaan karde ne,
Khade renhde si kise di udeek wich jis mod te…
us mod nu raah makhaulaan karde ne,
Mudataan beet gaiaan jis ‘Jind’ di ibaadat wich…
ajj us nimaani nu saanh makhaulaan karde ne,
Jo wain paonde rooh de wichhode layi…
ohnaan honkeaan nu anbhol haase makhaulaan karde ne,
Jihnaan lai asin mud aaye adh waateon…
ajj saanu haare wekh oh ‘yaar’ makhaulaan karde ne…!!!
-Nivedita Sharma***
Muaafinama…
ਜਦੋਂ ਸ਼ਬਦ ਨਹੀਂ ਸੀ ਮਿਲ ਰਹੇ ਮੇਰੇ ਜਜ਼ਬਾਤਾਂ ਨੂੰ…
ਫਿਰ ਮੈਂ ਸੱਦ ਲਿਆ ਮੁਲਾਕਾਤ ਲਈ ਤੇਰੇ ਨਾਲ ਹੋਈਆਂ ਮੁਲਾਕਾਤਾਂ ਨੂੰ l
ਅੱਜ ਵੀ ਓਵੇਂ ਹੀ ਖਿੰਡਿਆ ਪਿਆ…
ਅੱਖਾਂ ਦੇ ਦਰਿਆ ਨੇ ਜੋ ਸੀ ਬੰਨ ਤੋੜਿਆ,
ਆਖਰੀ ਮੁਲਾਕਾਤ ਵੇਲੇ ਜਦ ਤੂੰ ਸੀ ਮੁੱਖ ਮੋੜਿਆ l
ਕਿੰਨੀਂ ਖੁਸ਼ ਸੀ ਮੈਂ ਉਸ ਰਾਤ…
ਜਦੋਂ ਤੇਰੀ ਦੀਦ ਹੋਈ ਸੈਂਕੜੇ ਤਾਰਿਆਂ ਦੀ ਗਿਣਤੀ ਤੋਂ ਬਾਅਦ l
ਤੇਰੇ ਦਿੱਤੇ ਨਾਮ ਅੱਜ ਵੀ ਮੈਨੂੰ ਆਵਾਜ਼ ਲਗਾਉਂਦੇ ਨੇ…
ਬੱਸ ਫ਼ਰਕ ਇੰਨਾ ਕਿ ਓਦੋਂ ਜੁਬਾਨ ਤੇਰੀ ਸੀ,
ਤੇ ਅੱਜ ਲੋਕੀ ‘….’ ਆਖ ਬਾਲਾਉਂਦੇ ਨੇ l
ਬੋਹੋਤ ਮਨ ਕਰਦਾ ਕਿ ਮੁੜ ਆਵੇਂ ਤੂੰ ਓਹਨਾਂ ਰਾਹਾਂ ਤੇ…
ਜਿੰਨ੍ਹਾਂ ਤੇ ਮੇਰੇ ਨੈਣ ਵਣਜਾਰੇ ਨਿੱਤ ਲਾਉਂਦੇ ਸੀ ਵਣਜ ਤੇਰੀ ਦੀਦ ਲਈ l
ਪਰ ਨਹੀਂ…!!!
ਇਹ ਮੁਮਕਿਨ ਹੀ ਨਹੀਂ…!!
ਤੇਰੀ ਹੀ ਖਾਤਰ ਤਾਂ ਮੈਂ ‘ਬੇਵਫਾ’ ਬਣੀ…
ਛੱਡਿਆ ਸੀ ‘ਉਸ ਰਸਤੇ’ ਤੈਨੂੰ ਅੱਧ ਵਿਚਕਾਰ…
ਹੋ ਸਕੇ ਤਾਂ ਮੈਨੂੰ ਮੁਆਫ ਕਰੀਂ…
ਮੈਨੂੰ ‘ਪ੍ਰੀਤ ਵਿਛੋੜਾ’ ਤਾਂ ਸੁਹਾ ਗਿਆ …
ਪਰ ਵਫਾ ਤੇਰੀ ਨੂੰ ਅਪਣਾ ਨਾ ਸਕੀ…!!!
-ਨਿਵੇਦਿਤਾ ਸ਼ਰਮਾ***
.•♥´¨`♥•.¸¸.•♥´¨`♥•.¸¸.•♥´¨`♥•.¸¸
Rosa…
ਕਦੇ ਓਹਨਾਂ ਨੇ ਸਾਨੂੰ ਰੁਸਾਇਆ ਤੇ ਕਦੇ ਆਪ ਰੁੱਸ ਗਏ…
ਪਰ ਅੱਜ ਓਹ ਇੰਝ ਰੁੱਸੇ ਕਿ ਮਨਾਉਣ ਦੀ ਇਜਾਜ਼ਤ ਵੀ ਨਾ ਮਿਲੀ,
ਹਾਰ ਗਏ ਅਸੀਂ ਪੁੱਛ ਪੁੱਛ ਕੇ…
ਪਰ ਓਹਨਾਂ ਆਪਣੇ ਰੋਸੇ ਦਾ ਕਾਰਣ ਵੀ ਕੋਈ ਦੱਸਿਆ ਨਾ,
ਐਸਾ ਹੋਇਆ ਕੀ ਗੁਨਾਹ ਸਾਡੇ ਤੋਂ…
ਜੋ ਮੁਆਫ ਕਰਨਾ ਵੀ ਓਹ ਮੁਨਾਸਿਬ ਨਹੀਂ ਸਮਝਦੇ,
ਅਖਾਂ ਭਰ ਆਉਂਦੀਆਂ ਜਦ ਯਾਦ ਆਉਂਦੇ ਨੇ ਓਹ ਖੁਸ਼ਨਸੀਬ ਪਲ…
ਜੋ ਬਣੇ ਸਾਥ ਓਹਨਾਂ ਦੇ ਨਾਲ ਕੁੱਝ ਖਾਸ,
ਕਰਨਾ ਤਾਂ ਚਾਹੁੰਦੀ ਹਾਂ ਬਿਆਨ ਆਪਣੇ ਜਜ਼ਬਾਤ…
ਪਰ ਕਿਸੇ ਨੂੰ ਨਾ ਹੋਇਆ ‘ਜਿੰਦ’ ਦੇ ਹਾਸਿਆਂ ਚੋਂ ਗਮ ਦਾ ਏਹਿਸਾਸ,
ਬੋਹੋਤ ਬਾਰ ਖੋਲਿਆ ਦਿਲ ਦੀ ਕਿਤਾਬ ਨੂੰ…
ਪਰ ਵਰਕਾ ਕੋਈ ਫੋਲ ਨਾ ਸਕੀ,
ਗਲ ਲੱਗ ਰੋਣਾ ਚਾਹੁੰਦੀ ਸੀ ਜਿਨ੍ਹਾਂ ਦੇ…
ਓਹਨਾਂ ਅੱਗੇ ਸਜਦੇ ਦੇ ਦੋ ਬੋਲ…ਬੋਲ ਨਾ ਸਕੀ…!!!
-ਨਿਵੇਦਿਤਾ ਸ਼ਰਮਾ***
.•♥´¨`♥•.¸¸.•♥´¨`♥•.¸¸.•♥´¨`♥•.¸¸
Kade ohnan ne saanu rusayeaate kade aap russ gaye…
per ajj oh inj russe k manon di ijazt v na mili,
Haar gaye asin puchh puchh k…
per ohnaan aapne rose da kaaran v koi dasseaa na,
Aisa hoeaa ki gunaah saade ton…
jo muaaf karnaa v oho munaasib nahin samajde,
Akhaan bhr ondiaan jad yaad onde oho khushnasib pal…
jo bane saath ohnaan de naal kujh khaas,
Karna taan chondi haan beaan apne jazbaat…
pr kise nu naa hoeaa ‘jind’ de haaseaan chon gam da ehsaas,
Bohot baar kholeaa dil di kitaab nu…
per warkaa koi fol na saki,
Gal lag rona chonhdi c jihnaan de…
ohnaan agge sajde de do bol…bol na saki…!!!
-Nivedita Sharma***
Kinna Aasaan…
ਕਿੰਨਾ ਆਸਾਨ ਹੁੰਦਾ ਹੈ ਕੁੱਝ ਲੋਕਾਂ ਲਈ
ਆਪਣੇ ਜਜ਼ਬਾਤਾਂ ਨੂੰ ਬਦਲ ਲੈਣਾ,
ਜਿਸ ਲਈ ਇੱਕ ਪਲ ਤਾਂ
ਆਪਣੀ ਜਾਨ ਵੀ ਦੇਣ ਲਈ ਤਿਆਰ ਹੁੰਦੇ ਨੇ…
ਦੁੱਜੇ ਹੀ ਪਲ ਉਸ ਨਾਲ ਓਹਨਾਂ ਨੂੰ
ਨਫਰਤ ਵੀ ਹੋ ਜਾਂਦੀ ਹੈ l
ਕਿਸ ਮੂੰਹ ਨਾਲ ਓਹ ਇਸ ਨੂੰ
‘ਪਿਆਰ’ ਤੇ ‘ਉਲਫ਼ਤ’ ਕਹਿੰਦੇ ਨੇ…???
ਕਿਵੇਂ ਕਰ ਲੈਂਦੇ ਨੇ ਓਹੋ ਛਡਣ ਛਡਆਓਣ ਦੀਆਂ ਗੱਲਾਂ…???
ਕਿਵੇਂ ਭੁੱਲ ਜਾਂਦੇ ਨੇ ਓਹੋ ਆਪਣੀ ਪ੍ਰੀਤ ਨੂੰ…
‘ਜਿੰਦ’ ਕੰਬ ਜਾਂਦੀ ਹੈ ਵਿਛੋੜੇ ਦੇ ਖਯਾਲ ਤੋਂ ਵੀ…
ਤੇ ਕੀ ਓਹਨਾ ਦਾ ਪਿਆਰ…
ਪਿਆਰ ਨਹੀਂ ਹੁੰਦਾ…???
-ਨਿਵੇਦਿਤਾ ਸ਼ਰਮਾ***
.•♥´¨`♥•.¸¸.•♥´¨`♥•.¸¸.•♥´¨`♥•.¸¸
Kinna aasaan hundaa ae kuj lokaan lai
aapne jazbaataan nu badal laina,
Jis lai ikk pal taan
apni jaan vi den lai teyaar hunde ne…
dujje hi pal us naal ohnaan nu nafrat vi ho jandi hai.
Kis munh naal oho isnu
‘pyaar’ jaan ‘ulfat’ kenhde ne…???
Kivein kr lainde ne oho chhadan chhadon diaan galaan…???
Kivein bhull jande ne oho apni preet nu…
‘Jind’ kamb jaandi ae wichhode de khayaal ton vi…
Te ki ohnaan da pyaar…
Pyaar nahin hunda…???
-Nivedita Sharma***
Jwaab…

Dostaan De Naam…
ਰਹਿੰਦੇ ਸਦਾ ਨਾਲ ਜੋ ਵਗਦੇ ਹੰਜੂਆਂ ਦੇ ਵੇਲੇ…
ਓਹਨਾਂ ਯਾਰਾਂ ਦੀ ਯਾਰੀ ਤੇ ਭਰੋਸਾ ਰੱਬ ਨਾਲੋਂ ਚੌਖਾ,
ਕਰਦੇ ਨੇ ਤੰਗ ਜਿਹੜੇ ਪਿਯਾਰ ਨਾਲ ਸਾਨੂੰ…
ਓਹਨਾਂ ਦਿਲਦਾਰਾਂ ਨੂੰ ਭੁਲਾਓਣ ਬਾਰੇ ਸੋਚਣਾ ਵੀ ਬੜਾ ਔਖਾ,
ਜਾਣ-ਜਾਣ ਛੇੜਦੇ ਆਂ ਯਾਰਾਂ ਨੂੰ ਸਤੋਉਣ ਖਾਤਰ…
ਕਦੇ ਓਹਨਾਂ ਨੂੰ ਮਨੋਣਾ ਤੇ ਕਦੇ ਆਪ ਰੁੱਸ ਜਾਣਾ ਬੜਾ ਸੌਖਾ,
ਯਕੀਨ ਯਾਰਾਂ ਉੱਤੇ ਆਪਣੀ ਮੌਤ ਤੋਂ ਵੀ ਜ਼ਿਆਦਾ…
ਓਹਨਾਂ ਦੇ ਟੁੱਟੇ ਕਰਾਰਾਂ ਵਿਚ ਵੀ ਹੁੰਦਾ ਨਹੀਂ ਧੌਖਾ,
ਕਰਾਂ ਅਰਦਾਸ ਇੱਕੋ ਓਸ ਰੱਬ ਕੋਲੇ…
ਯਾਰਾਂ ਨੂੰ ਇੱਕ ਨਜ਼ਰ ਵੇਖਣ ਲਈ ਤਰਸੇ ਨਾ ਕਦੇ
ਮੇਰੀਆਂ ਅੱਖਾਂ ਦਾ ਝਰੌਖਾ…!!!
-ਨਿਵੇਦਿਤਾ ਸ਼ਰਮਾ***
.•♥´¨`♥•.¸¸.•♥´¨`♥•.¸¸.•♥´¨`♥•.¸¸
Renhde sdaa naal jo wagde hanjuaan de wele…
ohnaan yaaraan di yaari te bharosaa rabb naalon chokha,
Karde ne tang jehde peyaar naal saanu…
ohnaan dildaran nu bhulon baare sochna v badaa okhaa,
Jaan-jaan chhed-de aan yaaraan nun saton khatir…
kade ohnan nu manona te kade aap russ jaana badaa sokha,
Yakeen yaaraan utte apni maut ton v zeyaadaa…
ohnan de tutte karaaraan wich vi hunda nahin dhokha,
Karaan ardaas ikko us rabb kole…
yaaraan nun ikk nazar lai tarse na kade
meriaan akhaan da jhrokhaa…!!!
-Nivedita Sharma***

